ਜਿਸ ਤਰਾਂ ਭਾਰਤ ਦੀ ਜੰਗ ਏ ਅਜਾਦੀ ਵਿੰਚ ਕੁਰਬਾਨ ਹੋਣ ਵਾਲਿਆ ਨੂੰ ਮੇਰੇ ਦੇਸ਼ ਦੇ ਨਸਵਾਰੀ ਰੰਗ ਦੇ ਅੰਗਰੇਜਾ ਨੇ ਸਿਰਫ ਸ਼ਰਧਾਜਲੀਆਂ ਤੱਕ ਸੀਮਿਤ ਕਰਕੇ ਰੱਖ ਦਿੱਤਾ ਹੈ ਅਤੇ ਖੁਦ ਭਾਰਤ ਦੇ ਸਿੰਘਾਸਨ ਤੇ ਕਾਬਜ ਹੋ ਗਏ ਹਨ । ਠੀਕ ਇਸੇ ਤਰਾਂ ਗੁਰੂ ਸਾਹਿਬਾਨਾ ਦੇ ਸਮੇ ਮੈਦਾਨ ਵਿੰਚ ਡੱਟਕੇ ਦੁਸ਼ਮਣ ਨਾਲ ਲੋਹਾ ਲੈਦੇ ਅਤੇ ਵੱਧ ਕੁਰਬਾਨੀਆਂ ਦੇਣ ਵਾਲੇ ਲੋਕਾਂ ਨੂੰ ਬ੍ਰਾਹਮਣ ਰੂਪੀ ਜੱਟਵਾਦ ਨੇ ਦਲਿਤ ਸਿੱਖਾ ਦੀ ਉਪਾਧੀ ਦਿੱਤੀ ਹੈ ਅਤੇ ਖੁਦ ਨੂੰ ਸਿੱਖੀ ਦਾ ਵਾਰਿਸ ਮੰਨਕੇ ਬੈਠੇ ਹਨ । ਰੌਲਾ ਬਹੁਤ ਪਾਉਦੇ ਹਨ ਏਨਾ ਦੇ ਦੇਸੀ ਘਿਉ ਪੀਣ ਵਾਲੇ ਪਰਚਾਰਿਕ ਕਿ ਸਿੱਖ ਦੀ ਜਾਤ ਨਹੀ ਪਰ ਇਹ ਰੌਲਾ ਸਿਰਫ ਸ਼੍ਰੀ ਗੁਰੂ ਗਰੰਥ ਸਾਹਿਬ ਦੇ ਪੰਨਿਆ ਤੱਕ ਹੀ ਸੀਮਿਤ ਹੈ ਅਸਲੀਅਤ ਵਿੰਚ ਇਹਨਾਂ ਲਈ ਸਿਵਾ ਸਾਂਝਾ ਕਰਨਾ ਵੀ ਗਵਾਰਾ ਨਹੀ ।